Medi-Cal ਡੈਂਟਲ ਪ੍ਰੋਗਰਾਮ: ਸਮਾਈਲ, ਕੈਲੀਫ਼ੋਰਨੀਆ

ਮੂੰਹ ਦੀ ਸਿਹਤ ਨੂੰ ਬਰਕਰਾਰ ਰੱਖਣਾ ਉਹਨਾਂ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਇੱਕ ਹੈ, ਜੋ ਤੁਸੀਂ ਆਪਣੀ ਸਮੁੱਚੀ ਸਿਹਤ ਬਰਕਰਾਰ ਰੱਖਣ ਲਈ ਕਰ ਸਕਦੇ ਹੋ।

ਆਮ ਸਵਾਲ

ਮੈਂ ਇਸਦੀ ਕਿਵੇਂ ਜਾਂਚ ਕਰਾਂਗਾ/ਗੀ ਕਿ ਮੈਂ Medi-Cal ਲਈ ਯੋਗ ਹਾਂ ਜਾਂ ਨਹੀਂ?

Medi-Cal ਲਾਭਾਂ ਲਈ ਤੁਹਾਡੀ ਯੋਗਤਾ ਦੀ ਜਾਂਚ ਕਰਨ ਲਈ, ਕਿਰਪਾ ਕਰਕੇMedi‑Calਨੂੰ1‑800‑541‑5555‘ਤੇ ਜਾਂਤੁਹਾਡੇ ਕਾਉਂਟੀ ਸੋਸ਼ਲ ਸੇਵਾਵਾਂ ਦੇ ਦਫ਼ਤਰ‘ਤੇ ਕਾਲ ਕਰੋ।.

ਜੇਕਰ ਮੇਰਾ ਡੈਨਟਿਸਟ ਦੰਦਾਂ ਦਾ ਇਲਾਜ ਕਰਨ ਦੀ ਬੇਨਤੀ ਤੋਂ ਇਨਕਾਰ ਕਰ ਦੇਵੇ ਜਾਂ ਬਦਲ ਦੇਵੇ, ਤਾਂ ਕੀ ਹੋਵੇਗਾ?

ਤੁਹਾਨੂੰ ਇੱਕ Medi-Cal ਡੈਂਟਲ ਐਕਸ਼ਨ ਦਾ ਨੋਟਿਸ ਪ੍ਰਾਪਤ ਹੋਵੇਗਾ, ਜੇਕਰ ਤੁਹਾਡਾ ਇਲਾਜ ਕੀਤਾ ਗਿਆ ਹੈ:

  • ਮੁਲਤਵੀ – ਸੁਧਾਰ ਲਈ ਡੈਂਟਲ ਪ੍ਰਦਾਤਾ ਕੋਲ ਵਾਪਸ ਭੇਜਣਾ। ਡੈਂਟਲ ਪ੍ਰਦਾਤਾ ਕੋਲ ਸੁਧਾਰ(ਰ) ਵਾਪਸ ਕਰਨ ਲਈ 45 ਦਿਨ ਹੁੰਦੇ ਹਨ। ਜੇਕਰ ਪ੍ਰਦਾਤਾ ਜਵਾਬ ਨਹੀਂ ਦਿੰਦਾ ਹੈ, ਤਾਂ ਅਸੀਂ ਤੁਹਾਨੂੰ ਦੱਸਣ ਲਈ ਤੁਹਾਨੂੰ Medi-Cal ਡੈਂਟਲ ਐਕਸ਼ਨ ਦਾ ਇੱਕ ਹੋਰ ਨੋਟਿਸ ਭੇਜਾਂਗੇ।
  • ਬਦਲਿਆ – ਇਲਾਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ, ਪਰ ਡੈਨਟਿਸਟ ਦੁਆਰਾ ਕੀਤੀ ਬੇਨਤੀ ਨਾਲੋਂ ਵੱਖਰਾ ਹੈ।
  • ਨਾਮਨਜ਼ੂਰ – ਇਲਾਜ ਮਨਜ਼ੂਰ ਨਹੀਂ ਕੀਤਾ ਗਿਆ ਹੈ।

ਜੇਕਰ ਤੁਹਾਨੂੰ ਉਹਨਾਂ ਸੇਵਾਵਾਂ ਤੋਂ ਇਨਕਾਰ ਕੀਤਾ ਜਾਂਦਾ ਹੈ, ਜਿਨ੍ਹਾਂ ਲਈ ਤੁਹਾਡੇ ਡੈਨਟਿਸਟ ਨੇ ਪਹਿਲਾਂ ਤੋਂ ਅਧਿਕਾਰਤ ਹੋਣ ਦੀ ਬੇਨਤੀ ਕੀਤੀ ਹੈ, ਤਾਂ ਕਿਰਪਾ ਕਰਕੇ ਇਹ ਨਿਰਧਾਰਤ ਕਰਨ ਲਈ ਆਪਣੇ ਡੈਨਟਿਸਟ ਨਾਲ ਸੰਪਰਕ ਕਰੋ ਕਿ ਕੀ ਬੇਨਤੀ ਦਾ ਮੁੜ-ਮੁਲਾਂਕਣ ਕੀਤਾ ਜਾ ਸਕਦਾ ਹੈ ਜਾਂ ਨਹੀਂ। ਤੁਸੀਂ ਟੋਲ-ਫ੍ਰੀ (800) 952-5253 ‘ਤੇ ਕਾਲ ਕਰਕੇ ਨਿਰਪੱਖ ਸੁਣਵਾਈ ਲਈ ਸੋਸ਼ਲ ਸੇਵਾਵਾਂ ਵਿਭਾਗ ਦੁਆਰਾ ਇੱਕ ਬੇਨਤੀ ਵੀ ਦਰਜ ਕਰ ਸਕਦੇ ਹੋ। ਤੁਸੀਂ ਇਸ ਪਤੇ ‘ਤੇ ਵੀ ਲਿਖ ਸਕਦੇ ਹੋ:

The Department of Social Services
State Hearings Division
P.O. Box 944243 MS 19-37
Sacramento, CA 94244-2430

ਆਪਣੀ ਬੇਨਤੀ ਨੂੰ ਤੇਜ਼ ਕਰਨ ਲਈ, ਕਿਰਪਾ ਕਰਕੇ ਦਸਤਾਵੇਜ਼ ਨਿਯੰਤਰਣ ਨੰਬਰ (DCN) ਸ਼ਾਮਲ ਕਰੋ। The DCN, ਨਾਮਨਜ਼ੂਰ ਕੀਤੀਆਂ ਸੇਵਾਵਾਂ ਦਾ ਹਵਾਲਾ ਦਿੰਦਾ ਹੈ।

ਜੇਕਰ ਮੈਂ ਦੂਜਾ ਵਿਕਲਪ ਚਾਹੁੰਦਾ/ਦੀ ਹਾਂ, ਤਾਂ ਕੀ ਹੋਵੇਗਾ?

ਜੇਕਰ ਤੁਸੀਂ ਦੰਦਾਂ ਦੀ ਪ੍ਰਕਿਰਿਆ ਚਾਹੁੰਦੇ ਹੋ, ਜਿਸ ਬਾਰੇ ਤੁਹਾਡਾ ਡੈਨਟਿਸਟ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਡਾਕਟਰੀ ਜ਼ਰੂਰਤਾਂ ਦੇ ਯੋਗ ਨਹੀਂ ਹੋ, ਤਾਂ ਤੁਸੀਂ ਆਪਣੇ ਦੰਦਾਂ ਦੇ ਇਲਾਜ ਬਾਰੇ ਦੂਜੇ ਵਿਕਲਪ ਲਈ ਕਹਿ ਸਕਦੇ ਹੋ। ਟੈਲੀਫ਼ੋਨ ਸੇਵਾ ਕੇਂਦਰ ਨੂੰ 1‑800‑322‑6384 ਐਕਸਟੈਸ਼ਨ 11 ‘ਤੇ ਕਾਲ ਕਰੋ ਅਤੇ ਵੱਖਰੇ ਡੈਨਟਿਸਟ ਨੂੰ ਲੱਭਣ ਵਿੱਚ ਸਹਾਇਤਾ ਕਰਨ ਲਈ ਪੁੱਛੋ।

ਅਧਿਕਾਰਤ ਪ੍ਰਤੀਨਿਧੀ ਕੀ ਹੁੰਦਾ ਹੈ?

ਇੱਕ ਅਧਿਕਾਰਤ ਪ੍ਰਤੀਨਿਧੀ ਉਹ ਵਿਅਕਤੀ ਹੁੰਦਾ ਹੈ, ਜਿਸਨੂੰ ਤੁਸੀਂ ਨਾਮ ਦੇ ਸਕਦੇ ਹੋ ਅਤੇ ਦੰਦਾਂ ਦੀ ਜਾਣਕਾਰੀ ਤੱਕ ਪਹੁੰਚ ਦੇ ਸਕਦੇ ਹੋ। ਇੱਕ ਅਧਿਕਾਰਤ ਪ੍ਰਤੀਨਿਧੀ ਪਰਿਵਾਰਕ ਦੇ ਮੈਂਬਰ, ਦੋਸਤ, ਸੰਸਥਾਵਾਂ ਜਾਂ ਤੁਹਾਡੇ ਦੁਆਰਾ ਚੁਣਿਆ ਕੋਈ ਵੀ ਵਿਅਕਤੀ ਹੋ ਸਕਦਾ ਹੈ। ਉਦਾਹਰਣ ਲਈ, ਤੁਸੀਂ ਆਪਣੇ ਜੀਵਨ ਸਾਥੀ ਜਾਂ ਬਾਲਗ ਬੱਚੇ ਨੂੰ ਬਿਲਿੰਗ ਸੰਬੰਧੀ ਸਵਾਲਾਂ, ਬੁਕਿੰਗ ਅਪੌਇੰਟਮੈਂਟਾਂ, ਜਾਂ ਤੁਹਾਡੀ ਸਿਹਤ ਦੀ ਸਥਿਤੀ ਬਾਰੇ ਜਾਗਰੂਕ ਕਰਨ ਵਿੱਚ ਮਦਦ ਕਰਨ ਲਈ ਚਾਹੁੰਦੇ ਹੋ। ਵਧੇਰੇ ਜਾਣਕਾਰੀ ਮੈਂਬਰ ਹੈਂਡਬੁੱਕ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ।

ਮੈਂ ਕਿਸੇ ਅਧਿਕਾਰਤ ਪ੍ਰਤੀਨਿਧੀ ਲਈ ਕਿਵੇਂ ਬੇਨਤੀ ਕਰ ਸਕਦਾ/ਦੀ ਹਾਂ ਜਾਂ ਕਿਵੇਂ ਸ਼ਾਮਲ ਕਰ ਸਕਦਾ/ਦੀ ਹਾਂ?

ਇੱਕ ਅਧਿਕਾਰਤ ਪ੍ਰਤੀਨਿਧੀ ਨੂੰ ਨਿਰਧਾਰਤ ਕਰਨ ਲਈ ਅਧਿਕਾਰਤ ਪ੍ਰਤੀਨਿਧੀ ਫਾਰਮ ਦੀ ਵਰਤੋਂ ਕਰੋ। ਤੁਹਾਨੂੰ ਫਾਰਮ ਨੂੰ ਪੂਰੀ ਤਰ੍ਹਾਂ ਭਰਨਾ ਅਤੇ ਇਸ ਉੱਪਰ ਦਸਤਖਤ ਕਰਨੇ ਚਾਹੀਦੇ ਹਨ, ਅਤੇ ਜਾਂ ਤਾਂ ਇਸਨੂੰ ਈਮੇਲ ਦੁਆਰਾ ਜਾਂ ਇਸ ਪਤੇ ‘ਤੇ ਮੇਲ ਰਾਹੀਂ ਜਮ੍ਹਾਂ ਕਰਨਾ ਚਾਹੀਦਾ ਹੈ:

Medi-Cal Dental Program
Attn: Information Security/Privacy Office
P.O. Box 15539
Sacramento, CA 95852-1539

ਲਾਗਤ ਦਾ ਹਿੱਸਾ (SOC) ਕੀ ਹੈ?

ਕੁਝ ਮਾਮਲਿਆਂ ਵਿੱਚ, ਤੁਹਾਨੂੰ ਇੱਕ Medi-Cal ਮੈਂਬਰ ਦੇ ਰੂਪ ਵਿੱਚ ਲਾਗਤ ਦੇ ਹਿੱਸੇ (SOC) ਅਤੇ/ਜਾਂ ਸਹਿ-ਭੁਗਤਾਨ ਕਰਨਾ ਪੈ ਸਕਦਾ ਹੈ। SOC ਤੁਹਾਡੀ ਮਹੀਨਾਵਾਰ ਆਮਦਨੀ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਮੈਂਬਰ ਹੈਂਡਬੁੱਕ ਅਤੇ “My Medi-Cal” ਬੁੱਕਲੈੱਟ ਨੂੰ ਦੇਖੋ।

ਤੁਹਾਡੀ ਸਥਿਤੀ ਵਿੱਚ ਸਹਾਇਤਾ ਲਈ ਟੈਲੀਫ਼ੋਨ ਸੇਵਾ ਕੇਂਦਰ ਨੂੰ 1‑800‑322‑6384 ਐਕਸਟੈਂਸ਼ਨ 11‘ਤੇ ਕਾਲ ਕਰੋ। ਜੇਕਰ ਤੁਹਾਡੇ ਤੋਂ ਡੈਂਟਲ ਪ੍ਰਕਿਰਿਆ ਲਈ ਸ਼ੁਲਕ ਲਿਆ ਗਿਆ ਸੀ ਜਾਂ ਤੁਸੀਂ ਭੁਗਤਾਨ ਕੀਤਾ ਸੀ, ਜੋ ਕਿ Medi-Cal ਡੈਂਟਲ ਪ੍ਰੋਗਰਾਮ ਦਾ ਲਾਭ ਹੈ, ਤਾਂ ਅਸੀਂ ਰਿਫੰਡ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਕਾਨੂੰਨੀ ਤੌਰ ‘ਤੇ, ਇੱਕ Medi-Cal ਡੈਂਟਲ ਪ੍ਰਦਾਤਾ ਨੂੰ ਤੁਹਾਨੂੰ ਦਾਅਵੇ ਲਈ ਭੁਗਤਾਨ-ਵਾਪਸ ਕਰਨਾ ਚਾਹੀਦਾ ਹੋ, ਜਦੋਂ ਤੁਸੀਂ ਸਬੂਤ ਦਿੰਦੇ ਹੋ ਕਿ ਤੁਹਾਡੇ ਕੋਲ ਡਾਕਟਰੀ ਤੌਰ ‘ਤੇ ਜ਼ਰੂਰੀ ਕਵਰ ਕੀਤੀ ਸੇਵਾ ਪ੍ਰਾਪਤ ਹੋਣ ਦੇ ਸਮੇਂ ਲਈ Medi-Cal ਕਵਰੇਜ ਸੀ। ਕਿਰਪਾ ਕਰਕੇ ਵਧੇਰੇ ਜਾਣਕਾਰੀ ਲਈ ਮੈਂਬਰ ਨੂੰ ਦੇਖੋ।

Medi-Cal ਡੈਂਟਲ ਪ੍ਰੋਗਰਾਮ ਦੁਆਰਾ ਕੀ ਕਵਰ ਕੀਤਾ ਗਿਆ ਹੈ, ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਮੈਂਬਰ ਹੈਂਡਬੁੱਕ ਦੇ ਦੰਦਾਂ ਦੇ ਲਾਭਾਂ ਸੰਬੰਧੀ ਸੈਕਸ਼ਨ

ਜੇਕਰ ਡੈਂਟਲ ਮੇਰੇ ਦੰਦਾਂ ਦੇ ਰਿਕਾਰਡਾਂ ਦੀਆਂ ਕਾਪੀਆਂ ਜਾਰੀ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਕੀ ਹੋਵੇਗਾ?

ਤੁਸੀਂ ਇੱਕ ਸ਼ਿਕਾਇਤ ਦਰਜ ਕਰ ਸਕਦੇ ਹੋ ਜਾਂ ਟੈਲੀਫ਼ੋਨ ਸੇਵਾ ਕੇਂਦਰ ਨੂੰ 1‑800‑322‑6384 ਐਕਸਟੈਸ਼ਨ 11 ‘ਤੇ ਕਾਲ ਕਰ ਸਕਦੇ ਹੋ। ਇੱਕ ਸ਼ਿਕਾਇਤ ਦਰਜ ਕਰਨ ਦੇ ਤਰੀਕੇ ਬਾਰੇ ਜਾਣਨ ਲਈ, ਇਸ ਪੇਜ ਦੇ “ਇੱਕ ਸ਼ਿਕਾਇਤ ਦਰਜ ਕਰਨ ਦਾ ਤਰੀਕਾ” ਸੈਕਸ਼ਨ ਨੂੰ ਦੇਖੋ।

ਮੈਨੂੰ ਇੱਕ ਨਵਾਂ ਲਾਭ ਪਛਾਣ-ਪੱਤਰ ਕਾਰਡ (BIC) ਕਿਵੇਂ ਪ੍ਰਾਪਤ ਹੋਵੇਗਾ?

ਜੇਕਰ ਤੁਸੀਂ ਆਪਣਾ BIC ਪ੍ਰਾਪਤ ਨਹੀਂ ਕਰਦੇ ਜਾਂ ਇਹ ਗੁੰਮ ਜਾਂ ਚੋਰੀ ਹੋ ਗਿਆ ਹੈ, ਤਾਂ ਤੁਸੀਂ ਆਪਣੇ ਕਾਉਂਟੀ ਸੋਸ਼ਲ ਸੇਵਾਵਾਂ ਦੇ ਦਫ਼ਤਰ ਤੋਂ BIC ਦੀ ਮੰਗ ਕਰ ਸਕਦੇ ਹੋ। ਜੇਕਰ ਤੁਹਾਡਾ BIC ਚੋਰੀ ਹੋ ਗਿਆ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ ‘ਤੇ ਆਪਣੇ ਸਥਾਨਕ ਪੁਲਿਸ ਅਤੇ ਆਪਣੇ ਕਾਉਂਟੀ ਸੋਸ਼ਲ ਸੇਵਾਵਾਂ ਦੇ ਦਫਤਰ ਨੂੰ ਦੱਸਣਾ ਚਾਹੀਦਾ ਹੈ। ਤੁਹਾਨੂੰ ਚੋਰੀ ਹੋਣ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ। ਜੇਕਰ ਤੁਹਾਨੂੰ ਨਵਾਂ ਕਾਰਡ ਜਾਰੀ ਕੀਤਾ ਜਾਂਦਾ ਹੈ, ਤਾਂ ਤੁਹਾਡਾ ਪੁਰਾਣਾ ਕਾਰਡ ਹੁਣ ਵੈਧ ਨਹੀਂ ਹੋਵੇਗਾ। ਕਿਰਪਾ ਕਰਕੇ ਆਪਣੇ ਸਥਾਨਕ ਕਾਉਂਟੀ ਦਫ਼ਤਰ ਨਾਲ ਸੰਪਰਕ ਕਰੋ।​

ਜੇਕਰ ਮੈਂ ਗਰਭਵਤੀ ਹਾਂ, ਤਾਂ ਕੀ ਮੈਨੂੰ ਕਵਰ ਕੀਤਾ ਜਾਂਦਾ ਹੈ?

Medi-Cal ਤੁਹਾਡੀ ਗਰਭ-ਅਵਸਥਾ ਅਤੇ ਜਨਮ ਤੋਂ ਬਾਅਦ ਦੇ 12 ਮਹੀਨਿਆਂ ਤੱਕ ਦੰਦਾਂ ਦੀਆਂ ਸੇਵਾਵਾਂ ਨੂੰ ਕਵਰ ਕਰਦਾ ਹੈ।

ਕੀ ਮੇਰੀ ਇਮੀਗ੍ਰੇਸ਼ਨ ਸਥਿਤੀ Medi-Cal ਲਈ ਯੋਗਤਾ ਪੂਰੀ ਕਰਨ ਦੀ ਮੇਰੀ ਕਾਬਲੀਅਤ ਨੂੰ ਪ੍ਰਭਾਵਿਤ ਕਰਦੀ ਹੈ?

ਭਾਵੇਂ ਤੁਹਾਡੀ ਇਮੀਗ੍ਰੇਸ਼ਨ ਸਥਿਤੀ ਕੋਈ ਵੀ ਕਿਉਂ ਨਾ ਹੋਵੇ, ਤੁਸੀਂ Medi-Cal ਦੇ ਪੂਰੇ ਦਾਇਰੇ ਲਈ ਯੋਗ ਹੋ, ਜੇਕਰ ਤੁਸੀਂ:

  • 26 ਸਾਲ ਤੋਂ ਘੱਟ ਉਮਰ ਦੇ ਹੋ
  • ਇੱਕ ਬਚਪਨ ਦੀ ਆਮਦ ਲਈ ਮੁਲਤਵੀ ਕਾਰਵਾਈ (Deferred Action for Childhood Arrivals, DACA) ਦੇ ਪ੍ਰਾਪਤਕਰਤਾ ਹੋ
  • ਇਸ ਵੇਲੇ ਗਰਭਵਤੀ ਹੋ ਜਾਂ ਹਾਲ ਹੀ ਵਿੱਚ ਗਰਭਵਤੀ ਹੋਏ ਸੀ
  • 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ
    • 1 ਮਈ, 2022 ਨੂੰ, ਕੈਲੀਫੋਰਨੀਆ ਨੇ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ, 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ Medi-Cal ਦੇ ਪੂਰੇ ਦਾਇਰੇ ਲਈ ਕਵਰੇਜ ਦਾ ਵਿਸਤਾਰ ਕੀਤਾ ਹੈ। ਸਾਡੇ ਬੁਜ਼ੁਰਗ ਬਾਲਗ ਵਿਸਤਾਰ (Older Adult Expansion) ਫ਼ਲਾਇਰ ਵਿੱਚ ਹੋਰ ਜਾਣੋ।

ਮੈਂ ਕਿੰਨੀ ਵਾਰ ਦੰਦਾਂ ਦੀ ਜਾਂਚ ਕਰਵਾ ਸਕਦਾ/ਸਕਦੀ ਹਾਂ?

Medi-Cal 21 ਸਾਲ ਤੋਂ ਘੱਟ ਉਮਰ ਦੇ ਮੈਂਬਰਾਂ ਲਈ ਸਾਲ ਵਿੱਚ ਦੋ ਵਾਰ ਅਤੇ 21 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮੈਂਬਰਾਂ ਲਈ ਸਾਲ ਵਿੱਚ ਇੱਕ ਵਾਰ ਮੁਫ਼ਤ ਜਾਂ ਘੱਟ ਲਾਗਤ ਵਾਲੀ ਜਾਂਚ ਨੂੰ ਕਵਰ ਕਰਦਾ ਹੈ।

ਮੋਲਰ ਸੀਲੈਂਟਸ ਕੀ ਹੁੰਦੇ ਹਨ?

ਮੋਲਰ ਸੀਲੈਂਟਸ ਅਜਿਹੀ ਸੁਰੱਖਿਆਤਮਕ ਪਰਤ ਹੁੰਦੇ ਹਨ, ਜੋ ਬੱਚਿਆਂ ਦੇ ਪਿਛਲੇ ਦੰਦਾਂ (ਦਾੜ੍ਹਾਂ) ਨੂੰ ਕਈ ਸਾਲਾਂ ਤੱਕ ਕੈਵਿਟੀਜ਼ (ਦੰਦਾਂ ਵਿੱਚ ਛੇਦ) ਅਤੇ ਦੰਦਾਂ ਦੀ ਸੜਨ ਤੋਂ ਬਚਾਉਂਦੇ ਹਨ। ਇਹ ਬਹੁਤ ਜਲਦੀ ਲੱਗ ਜਾਂਦੇ ਹਨ ਅਤੇ ਦਰਦ ਰਹਿਤ ਹੁੰਦੇ ਹਨ ਅਤੇ ਤੁਹਾਡੇ ਬੱਚੇ ਦੇ Medi-Cal ਦੰਦਾਂ ਦੇ ਫਾਇਦੀਆਂ ਦਾ ਹਿੱਸਾ ਹੁੰਦੇ ਹਨ।

ਮੈਂਬਰ ਦੀ ਜਾਣਕਾਰੀ

ਆਵਾਜਾਈ ਸਹਾਇਤਾ

ਜੇਕਰ ਤੁਹਾਡੀ ਮੁਲਾਕਾਤ ਡਾਕਟਰੀ ਤੌਰ ‘ਤੇ ਜ਼ਰੂਰੀ ਹੋਵੇ, ਤਾਂ ਤੁਸੀਂ ਆਵਾਜਾਈ ਲਈ ਯੋਗ ਹੋ ਸਕਦੇ ਹੋ। ਤੁਸੀਂ ਮੈਂਬਰ ਵਿੱਚ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਆਵਾਜਾਈ ਸਹਾਇਤਾ ਲਈ ਬੇਨਤੀ ਕਰਨ ਵਾਸਤੇ, ਟੈਲੀਫ਼ੋਨ ਸੇਵਾ ਕੇਂਦਰ ਫ਼ੋਨ ਲਾਈਨ ਨੂੰ 1‑800‑322‑6384 ਐਕਸਟੈਸ਼ਨ 11‘ਤੇ ਕਾਲ ਕਰੋ। ਆਵਾਜਾਈ ਦੀ ਵਰਤੋਂ ਸਿਰਫ਼ Medi-Cal ਪ੍ਰੋਗਰਾਮ ਦੇ ਅਧੀਨ ਆਉਂਦੀ ਜ਼ਰੂਰੀ ਸਿਹਤ ਦੇਖਭਾਲ ਲਈ ਕੀਤੀ ਜਾਣੀ ਚਾਹੀਦੀ ਹੈ।

ਜੇਕਰ ਤੁਹਾਨੂੰ ਆਪਣੀ ਮੁਲਾਕਾਤ ਲਈ ਯਾਤਰਾ ਦੀ ਜ਼ਰੂਰਤ ਹੈ, ਪਰ ਤੁਸੀਂ ਡਾਕਟਰੀ ਤੌਰ ‘ਤੇ ਜ਼ਰੂਰੀ ਗੈਰ-ਐਮਰਜੈਂਸੀ ਆਵਾਜਾਈ ਸੇਵਾਵਾਂ ਲਈ ਯੋਗ ਨਹੀਂ ਹੋ, ਤਾਂ ਕਿਰਪਾ ਕਰਕੇ ਮਨਜ਼ੂਰਸ਼ੁਦਾ ਗੈਰ-ਡਾਕਟਰੀ ਆਵਾਜਾਈ ਪ੍ਰਦਾਤਾ ਦੀ ਸੂਚੀ ਦੇਖੋ।

ਸ਼ਿਕਾਇਤ ਦਰਜ ਕਰਨ ਦਾ ਤਰੀਕਾ

ਤੁਸੀਂ ਟੈਲੀਫ਼ੋਨ ਸੇਵਾ ਕੇਂਦਰ ਨੂੰ 1-800-322-6384 ਐਕਸਟੈਂਸ਼ਨ 11 ‘ਤੇ ਕਾਲ ਕਰਕੇ ਜਾਂ ਕਿਸੇ ਪ੍ਰਤੀਨਿਧੀ ਨਾਲ ਗੱਲਬਾਤ ਕਰਕੇ ਸ਼ਿਕਾਇਤ ਦਰਜ ਕਰ ਸਕਦੇ ਹੋ।

ਤੁਸੀਂ Medi-Cal ਡੈਂਟਲ ਸ਼ਿਕਾਇਤ ਫਾਰਮ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਇਸਨੂੰ ਈਮੇਲ ਦੁਆਰਾ ਜਮ੍ਹਾਂ ਕਰ ਸਕਦੇ ਹੋ ਜਾਂ ਇਸ ਵੈੱਬਸਾਈਟ ‘ਤੇ ਇਸਨੂੰ ਮੇਲ ਕਰ ਸਕਦੇ ਹੋ:

Medi-Cal Dental Program Member Services Group
P.O. Box 15539
Sacramento, CA 95852-1539

ਇੱਕ ਮੁਲਾਕਾਤ ਦੌਰਾਨ ਦੁਭਾਸ਼ੀਏ ਦੀਆਂ ਸੇਵਾਵਾਂ

Medi-Cal ਬਿਨਾਂ ਕਿਸੇ ਕੀਮਤ ‘ਤੇ Medi-Cal ਮੈਂਬਰਾਂ ਨੂੰ ਭਾਸ਼ਾ ਦੀ ਵਿਆਖਿਆ ਸੰਬੰਧੀ ਸਹਾਇਤਾ ਅਤੇ ਅਮਰੀਕੀ ਸੈਨਤ ਭਾਸ਼ਾ (ASL) ਅਨੁਵਾਦ ਸੰਬੰਧੀ ਸੇਵਾਵਾਂ ਪ੍ਰਦਾਨ ਕਰਦੀ ਹੈ। ਭਾਸ਼ਾ ਸੰਬੰਧੀ ਦੁਭਾਸ਼ੀਏ 250 ਤੋਂ ਵੱਧ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਵਿੱਚ ਉਪਲਬਧ ਹਨ।

ਤੁਸੀਂ ਜਾਂ ਤੁਹਾਡਾ ਡੈਂਟਲ ਦਫ਼ਤਰ ਤੁਹਾਡੀ ਡੈਂਟਲ ਮੁਲਾਕਾਤ ਦੌਰਾਨ ਟੈਲੀਫ਼ੋਨ ਰਾਹੀਂ ਭਾਸ਼ਾ ਸੰਬੰਧੀ ਸਹਾਇਤਾ ਲਈ ਪੁੱਛਣ ਵਾਸਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਟੈਲੀਫ਼ੋਨ ਸੇਵਾ ਕੇਂਦਰ (TSC) ਨੂੰ 1‑800‑322‑6384 ‘ਤੇ ਕਾਲ ਕਰ ਸਕਦਾ ਹੈ। ਭਾਸ਼ਾ ਸੰਬੰਧੀ ਸਹਾਇਤਾ ਸਮੇਂ ਤੋਂ ਪਹਿਲਾਂ ਤਹਿ ਨਹੀਂ ਕੀਤੀ ਜਾ ਸਕਦੀ।

ਜੇਕਰ ਤੁਸੀਂ ਸੁਣਨ ਜਾਂ ਬੋਲਣ ਸੰਬੰਧੀ ਅਯੋਗਤਾ ਵਾਲੇ ਇੱਕ ਮੈਂਬਰ ਹੋ, ਤਾਂ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੋਂ ਤੋਂ ਸ਼ਾਮ 5 ਵਜੇ ਤੱਕ ਟੈਲੀਟੈਕਸਟ ਟਾਈਪਰਾਈਟਰ (TTY) ਲਾਈਨ ਨੂੰ 1‑800‑735‑2922‘ਤੇ ਕਾਲ ਕਰ ਸਕਦੇ ਹੋ; ਹੋਰ ਸਾਰੇ ਸਮਿਆਂ ਦੌਰਾਨ, ਤੁਹਾਨੂੰ ਮਦਦ ਲਈ ਕੈਲੀਫ਼ੋਰਨੀਆ ਰੀਲੇਅ ਸਰਵਿਸ TDD/TTY ਨੂੰ 711 ‘ਤੇ ਕਾਲ ਕਰਨੀ ਚਾਹੀਦੀ ਹੈ। ਤੁਹਾਡੀ ਡੈਂਟਲ ਮੁਲਾਕਾਤ ਸਮੇਂ ASL ਅਨੁਵਾਦ ਸੇਵਾਵਾਂ ਨੂੰ ਤਹਿ ਕਰਨ ਲਈ ਸਹਾਇਤਾ ਵਾਸਤੇ, ਕਿਰਪਾ ਕਰਕੇ ਆਪਰੇਟਰ ਨੂੰ ਟੋਲ-ਫ੍ਰੀ ਮੈਂਬਰ ਲਾਈਨ 1‑800‑322‑6384‘ਤੇ ਕਾਲ ਕਰੋ।

ਟੈਲੀਫ਼ੋਨ ਸੇਵਾ ਕੇਂਦਰ

ਜੇਕਰ ਤੁਹਾਡੇ ਕੋਲ ਸੂਚੀਬੱਧ ਨਾ ਕੀਤਾ ਗਿਆ ਸਵਾਲ ਹੈ, ਤਾਂ ਕਿਰਪਾ ਕਰਕੇ ਟੈਲੀਫ਼ੋਨ ਸੇਵਾ ਕੇਂਦਰ ਲਾਈਨ ਨੂੰ 1‑800‑322‑6384 ਐਕਸਟੈਂਸ਼ਨ 11 ‘ਤੇ ਕਾਲ ਕਰੋ। ਕਾਲ ਮੁਫ਼ਤ ਹੈ, ਅਤੇ Medi‑Cal ਡੈਂਟਲ ਪ੍ਰਤੀਨਿਧੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਪੀਟੀ ਤੱਕ ਤੁਹਾਡੀ ਸਹਾਇਤਾ ਕਰਨ ਲਈ ਉਪਲਬਧ ਹਨ।

Medi-Cal ਡੈਂਟਲ ਨਾਲ ਸੰਪਰਕ ਕਰਨ ਲਈ, ਟੈਲੀਫ਼ੋਨ ਸੇਵਾ ਕੇਂਦਰ ਨੂੰ 1-800-322-6384 'ਤੇ ਕਾਲ ਕਰੋ ਜਾਂ ਪੰਜਾਬੀ.ਲਈ 11 ਡਾਇਲ ਕਰੋ। ਕਾਲ ਮੁਫ਼ਤ ਹੈ, ਅਤੇ ਤੁਸੀਂ ਭਾਸ਼ਾ ਸੰਬੰਧੀ ਸਹਾਇਤਾ ਲਈ ਇੱਕ ਦੁਭਾਸ਼ੀਏ ਨਾਲ ਜੁੜੇ ਹੋਵੋਂਗੇ। Medi-Cal ਡੈਂਟਲ ਪ੍ਰਤੀਨਿਧੀ ਤੁਹਾਡੀ ਸਹਾਇਤਾ ਲਈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਉਪਲਬਧ ਰਹਿਣਗੇ।